Punjabi
Overview

Punjabi department feels proud to be first postgraduate department of the college. M.A. Punjabi was started in 2003. The students of the department have succeeded in gaining the highest place in merit list. Many students of the department have been teaching in different-different institutions after doing M Phil. Phd. Degrees from renowned universities. At present 25 teachers are giving their services to the department. Besides class room teaching, to prosper Punjabi language literature and culture has become the responsibility of the department. To increase literary cum creativity interests of the students a college magazine “Dumail” is published in which the creative writings of the students are published. An annual magazine “Shabad Naad” is being started and to make it more elegant a committee of the senior professors of Punjabi University Patiala, Punjab University Chandigarh and Guru Nanak Dev University Amritsar has been organized. “Sahit Manthan Pustak Ladi” has also been started by the department. This series of book will publish not only the research of eminent critics but also introduce new literary thinkers to the regions attached with Punjabi academics. Another purpose of this series is to provide material related to university syllabus.

ਪੰਜਾਬੀ ਵਿਭਾਗ ਨੂੰ ਕਾਲਜ ਦਾ ਪਹਿਲਾ ਪੋਸਟ ਗ੍ਰੈਜੂਏਟ ਵਿਭਾਗ ਹੋਣ ਦਾ ਮਾਣ ਹਾਸਲ ਹੈ। ਐੱਮ.ਏ. ਪੰਜਾਬੀ ਦੀ ਪੜ੍ਹਾਈ 2003 ਤੋਂ ਸ਼ੁਰੂ ਹੋਈ। ਵਿਭਾਗ ਦੇ ਵਿਦਿਆਰਥੀ ਯੂਨੀਵਰਸਿਟੀ ਮੈਰਿਟ ਵਿੱਚ ਸਭ ਤੋਂ ਉਪਰਲੇ ਸਥਾਨ ਪ੍ਰਾਪਤ ਕਰਨ ਵਿੱਚ ਸਫਲ ਰਹੇ ਹਨ। ਵਿਭਾਗ ਦੇ ਅਨੇਕ ਵਿਦਿਆਰਥੀ ਪੰਜਾਬੀ ਯੂਨੀਵਰਸਿਟੀ, ਪੰਜਾਬ ਯੂਨੀਵਰਸਿਟੀ ਅਤੇ ਕੁਰੂਕਸ਼ੇਤਰਾ ਯੂਨੀਵਰਸਿਟੀ ਤੋਂ ਐੱਮ. ਫਿਲ. ਅਤੇ ਪੀਐੱਚ. ਡੀ. ਦੀਆਂ ਡਿਗਰੀਆਂ ਪ੍ਰਾਪਤ ਕਰਕੇ ਵਿੱਦਿਅਕ ਸੰਸਥਾਵਾਂ ਵਿੱਚ ਅਧਿਆਪਨ ਕਾਰਜ ਕਰ ਰਹੇ ਹਨ ਅਤੇ ਇਹ ਪੰਜਾਬੀ ਅਲੂਮਨੀ ਵਜੋਂ ਵਿਭਾਗ ਨਾਲ ਜੁੜੇ ਹੋਏ ਹਨ। ਪੰਜਾਬੀ ਵਿਭਾਗ ਵਿੱਚ 25 ਅਧਿਆਪਕ ਸੇਵਾਵਾਂ ਦੇ ਰਹੇ ਹਨ। ਇਸ ਲਈ ਕਲਾਸਾਂ ਦੀ ਪੜ੍ਹਾਈ ਤੋਂ ਇਲਾਵਾ ਪੰਜਾਬੀ ਸਾਹਿਤ, ਪੰਜਾਬੀ ਭਾਸ਼ਾ ਅਤੇ ਪੰਜਾਬੀ ਸੱਭਿਆਚਾਰ ਨੂੰ ਪ੍ਰਫੁਲਤ ਕਰਨਾ ਵੀ ਵਿਭਾਗ ਦੀ ਜ਼ੁਮੇਂਵਾਰੀ ਬਣ ਗਈ। ਵਿਦਿਆਰਥੀਆਂ ਦੀਆਂ ਸਾਹਿਤਿਕ-ਸਿਰਜਣਾਤਮਕ ਰੁਚੀਆਂ ਨੂੰ ਪ੍ਰਫ਼ੁਲਤ ਕਰਨ ਲਈ ਕਾਲਜ ਦਾ ਸਾਂਝਾ ਮੈਗਜ਼ੀਨ "ਦੁਮੇਲ" ਤਾਂ ਪਹਿਲਾਂ ਹੀ ਪ੍ਰਕਾਸ਼ਿਤ ਹੋ ਰਿਹਾ ਹੈ। ਜਿਸ ਵਿੱਚ ਵਿੱਚ ਕੇਵਲ ਵਿਦਿਆਰਥੀਆਂ ਦੀਆਂ ਸਿਰਜਣਾਤਮਕ ਰਚਨਾਵਾਂ ਛਪਦੀਆਂ ਹਨ ਪਰ ਆਲੋਚਨਾਤਮਕ ਰਚਨਾਵਾਂ ਲਈ ਇਸ ਮੈਗਜ਼ੀਨ ਵਿੱਚ ਬਹੁਤੀ ਥਾਂ ਨਹੀਂ ਹੈ। ਵਿਭਾਗ ਵੱਲੋਂ ਸਾਲਾਨਾ ਮੈਗਜ਼ੀਨ "ਸ਼ਬਦ ਨਾਦ" ਸ਼ੁਰੂ ਕੀਤਾ ਜਾ ਰਿਹਾ ਹੈ ਜਿਸ ਨੂੰ ਉੱਚ-ਮਿਆਰੀ ਬਣਾਉਣ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਸੀਨੀਅਰ ਪ੍ਰੋਫ਼ੈਸਰ ਸਾਹਿਬਾਨਾਂ ਦਾ ਸਲਾਹਕਾਰ ਤੇ ਸੰਪਾਦਕੀ ਮੰਡਲ ਨਿਯੁਕਤ ਕੀਤਾ ਗਿਆ ਹੈ। ਪੰਜਾਬੀ ਵਿਭਾਗ ਵੱਲੋਂ ਸਾਹਿਤ ਮੰਥਨ ਪੁਸਤਕ ਲੜੀ ਸ਼ੁਰੂ ਕੀਤੀ ਗਈ ਹੈ। ਇਹ ਪੁਸਤਕ ਲੜੀ ਜਿੱਥੇ ਸਥਾਪਿਤ ਅਲੋਚਕਾਂ ਦੀ ਖੋਜ ਨੂੰ ਪ੍ਰਕਾਸ਼ਿਤ ਕਰੇਗੀ ਉੱਥੇ ਨਵੇਂ ਹੋਣਹਾਰ ਸਾਹਿਤ ਚਿੰਤਕਾਂ ਨੂੰ ਪੰਜਾਬੀ ਅਕਾਦਮਿਕਤਾ ਨਾਲ ਜੁੜੇ ਹਲਕਿਆਂ ਨਾਲ ਪ੍ਰੀਚਿਤ ਵੀ ਕਰਵਾਏਗੀ। ਸਾਹਿਤ ਮੰਥਨ ਦਾ ਇੱਕ ਮਨੋਰਥ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਸਲੇਬਸਾਂ ਨਾਲ ਸਬੰਧਿਤ ਸਮੱਗਰੀ ਉਪਲਬਧ ਕਰਾਉਣਾ ਹੈ ਅਤੇ ਦੂਜਾ ਨਵੀਆਂ ਸਾਹਿਤਕ ਕਿਰਤਾਂ ਤੇ ਸੰਵਾਦ ਰਚਾਉਣਾ।


Copyright © 2016 Guru Nanak College, Budhlada.
Developed by Web Development Team Guru Nanak College, Budhlada